ਖੰਨਾ: ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਨੇ ਕਾਂਗਰਸ ਵੱਲੋਂ ਸਾਰੇ ਜ਼ੋਨਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ। 16 ਬਲਾਕ ਸੰਮਤੀ ਤੇ 2 ਜ਼ਿਲ੍ਹਾ ਪ੍ਰੀਸ਼ਦ
ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਾਂਗਰਸ ਵੱਲੋਂ ਖੰਨਾ ਦੇ ਸਾਰੇ ਜ਼ੋਨਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ। 16 ਬਲਾਕ ਸੰਮਤੀ ਤੇ 2 ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਐਲਾਨੇ ਗਏ। ਨਾਲ ਹੀ ਸਾਬਕਾ ਮੰਤਰੀ ਕੋਟਲੀ ਨੇ ਸਰਕਾਰ ਉਪਰ ਧੱਕੇਸ਼ਾਹੀ ਕਰਨ ਦਾ ਖਦਸ਼ਾ ਜਤਾਇਆ ਤੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਪੰਚਾਇਤੀ ਚੋਣਾਂ ਤੇ ਹੋਰ ਚੋਣਾਂ ਦੌਰਾਨ ਸਰਕਾਰ ਕਰਦੀ ਆ ਰਹੀ ਹੈ ਉਸੇ ਤਰ੍ਹਾਂ ਇਸ ਵਾਰ ਵੀ ਕੋਸ਼ਿਸ਼ ਕਰੇਗੀ।