ਜਲਾਲਾਬਾਦ: ਕੁੜੀਆਂ ਦੇ ਸਕੂਲ ਦੇ ਬਾਹਰ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਦਾ ਪਿੱਛਾ ਕਰ ਗਲੇ ਤੋਂ ਫੜ ਲਏ ਮੁੰਡੇ, ਪੁਲਿਸ ਨੇ ਕੀਤੀ ਕਾਰਵਾਈ
ਜਲਾਲਾਬਾਦ ਵਿੱਚ ਕੁੜੀਆਂ ਦੇ ਸਕੂਲ ਦੇ ਬਾਹਰ ਹੁੱਲੜਬਾਜ਼ੀ ਕਰਨ ਵਾਲੇ ਮੁੰਡਿਆਂ ਦੇ ਖਿਲਾਫ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਪੁਲਿਸ ਨੇ ਵਿਸ਼ੇਸ਼ ਮੁਹਿੰਮ ਚਲਾਈ ਹੈ । ਛੁੱਟੀ ਦੇ ਸਮੇਂ ਸਕੂਲ ਦੇ ਬਾਹਰ ਕੁੜੀਆਂ ਨੂੰ ਪਰੇਸ਼ਾਨ ਕਰਨ ਵਾਲੇ ਹੁੱਲੜਬਾਜ ਮੁੰਡਿਆਂ ਨੂੰ ਫੜਿਆ ਤੇ ਸਬਕ ਸਿਖਾਇਆ । ਹਾਲਾਂਕਿ ਕਈਆਂ ਨੂੰ ਵਾਰਨਿੰਗ ਦੇ ਕੇ ਵੀ ਛੱਡ ਦਿੱਤਾ ਗਿਆ । ਇਸ ਦੌਰਾਨ ਜੰਮ ਕੇ ਹੰਗਾਮਾ ਹੋਇਆ । ਪੁਲਿਸ ਦਾ ਕਹਿਣਾ ਹੈ ਕਿ ਲਗਾਤਾਰ ਇਹ ਅਭਿਆਨ ਚਲਾਇਆ ਜਾਵੇਗਾ ।