ਫਾਜ਼ਿਲਕਾ: ਵਾਰਡ ਨੰਬਰ 25 ਦੇ ਵਿੱਚ ਮਹਿਲਾਵਾਂ ਨੇ ਘਰਾਂ ਚ ਆ ਰਹੇ ਗੰਦੇ ਪਾਣੀ ਦੀਆਂ ਬੋਤਲਾਂ ਪਰ ਮੀਡੀਆ ਸਾਹਮਣੇ ਰੋਸ਼ ਕੀਤਾ ਜਾਹਿਰ
ਫਾਜ਼ਿਲਕਾ ਦੇ ਵਾਰਡ ਨੰਬਰ 25 ਦੇ ਵਿੱਚ ਮਹਿਲਾਵਾਂ ਸਥਾਨਕ ਪਾਰਸ਼ਦ ਦੇ ਨਾਲ ਕੈਮਰੇ ਸਾਹਮਣੇ ਆਈਆਂ ਨੇ । ਜਿੱਥੇ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਉਹਨਾਂ ਦੇ ਘਰਾਂ ਵਿੱਚ ਗੰਦੇ ਪਾਣੀ ਦੀ ਸਪਲਾਈ ਹੋ ਰਹੀ ਹੈ। ਪਾਣੀ ਉਹਨਾਂ ਨੇ ਬੋਤਲ ਦੇ ਵਿੱਚ ਭਰਿਆ ਤੇ ਬਕਾਇਦਾ ਦਿਖਾਉਂਦੇ ਹੋਏ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਤੇ ਮੰਗ ਕੀਤੀ ਕਿ ਜਲਦ ਹੀ ਇਸ ਨੂੰ ਸਾਫ ਕੀਤਾ ਜਾਵੇ । ਇਸ ਨਾਲ ਬਿਮਾਰੀਆਂ ਫੈਲ ਰਹੀਆਂ ਨੇ ।