ਫਾਜ਼ਿਲਕਾ: ਅੱਜ ਲਗਾਤਾਰ ਦੂਜੇ ਦਿਨ ਫਾਜ਼ਿਲਕਾ ਦੇ ਬੱਸ ਸਟੈਂਡ ਤੇ ਹੜਤਾਲ ਤੇ ਬੈਠੇ ਕੱਚੇ ਮੁਲਾਜ਼ਮ, ਰਾਹਗੀਰਾਂ ਨੂੰ ਕਰਨਾ ਪਿਆ ਪਰੇਸ਼ਾਨੀ ਦਾ ਸਾਹਮਣਾ
ਕਿਲੋਮੀਟਰ ਸਕੀਮ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਰੋਡਵੇਜ ਦੇ ਕੱਚੇ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਜਿਸ ਕਰਕੇ ਉਹ ਹੁਣ ਹੜਤਾਲ ਤੇ ਬੈਠੇ ਹੋਏ ਨੇ । ਅੱਜ ਲਗਾਤਾਰ ਦੂਸਰੇ ਦਿਨ ਹੜਤਾਲ ਜਾਰੀ ਰਹੀ । ਇਹਨਾਂ ਮੁਲਾਜ਼ਮਾਂ ਵੱਲੋਂ ਬੱਸ ਸਟੈਂਡ ਦੇ ਗੇਟ ਬੰਦ ਕਰਕੇ ਬੱਸ ਸਟੈਂਡ ਦੇ ਅੰਦਰ ਧਰਨਾ ਲਾ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਨਾਰੇਬਾਜ਼ੀ ਕੀਤੀ ਗਈ । ਜਦਕਿ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ।