ਫਾਜ਼ਿਲਕਾ: ਪੁਲਿਸ ਵੱਲੋਂ ਸੁਰੱਖਿਆ ਵਧਾਉਣ ਲਈ ਵੱਡਾ ਉਪਰਾਲਾ, ਰੇਲਵੇ ਸਟੇਸ਼ਨ ਤੇ ਐਂਟੀ ਸਾਬੋਟੇਜ ਅਤੇ ਡੋਗ ਸਕਾਡ ਟੀਮਾਂ ਵੱਲੋਂ ਕੀਤੀ ਜਾ ਰਹੀ ਜਾਂਚ
ਫਾਜ਼ਿਲਕਾ ਦੇ ਵਿੱਚ ਪੁਲਿਸ ਵੱਲੋਂ ਸੁਰੱਖਿਆ ਨੂੰ ਵਧਾਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ । ਫਾਜ਼ਿਲਕਾ ਰੇਲਵੇ ਸਟੇਸ਼ਨ ਤੇ ਐਂਟੀ ਸਬੋਟੇਜ ਅਤੇ ਡਾਗ ਸਕਾਡ ਟੀਮਾਂ ਵੱਲੋਂ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ । ਇਹਨਾਂ ਹੀ ਨਹੀਂ ਬਾਹਰੋਂ ਆਉਣ ਵਾਲੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਅਤੇ ਸਖਤ ਪੁੱਛਗਿੱਛ ਕੀਤੀ ਜਾ ਰਹੀ ਹੈ । ਤਾਂ ਕਿ ਕੋਈ ਵੀ ਮਾੜਾ ਅਨਸਰ ਕਾਨੂੰਨ ਦੀ ਪਹੁੰਚ ਤੋਂ ਬਚ ਨਾ ਸਕੇ।