ਨਵਾਂਸ਼ਹਿਰ: ਹਲਕਾ ਨਵਾਂਸ਼ਹਿਰ ਦਾ ਯੂਥ ਪ੍ਰਧਾਨ ਬਣਨ ਤੇ ਨਿਸ਼ਾਨ ਵੀਰ ਸਿੰਘ ਨੇ ਕੀਤਾ ਮੁੱਖ ਮੰਤਰੀ ਦਾ ਧੰਨਵਾਦ
ਨਵਾਂਸ਼ਹਿਰ: ਅੱਜ ਮਿਤੀ 17 ਸਤੰਬਰ 2025 ਦੀ ਸ਼ਾਮ 6:30 ਵਜੇ ਹਲਕਾ ਨਵਾਂਸ਼ਹਿਰ ਦੇ ਯੂਥ ਪ੍ਰਧਾਨ ਨਿਸ਼ਾਨ ਵੀਰ ਸਿੰਘ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸਮੇਤ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਯੂਥ ਨੂੰ ਨਾਲ ਲੈ ਕੇ ਮੁੱਖ ਮੰਤਰੀ ਦਾ ਸਪਨਾ ਰੰਗਲਾ ਪੰਜਾਬ ਨੂੰ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ 90% ਨਸ਼ਾ ਮੁਕਤ ਹੋ ਗਿਆ ਹੈ ਅਤੇ ਬਾਕੀ ਜਲਦ ਹੋ ਜਾਵੇਗਾ।