ਅਬੋਹਰ: ਰਾਜਸਥਾਨ ਵਿਖੇ ਨਾਕਾ ਤੋੜ ਕੇ ਭੱਜੇ ਗੱਡੀ ਚਾਲਕਾਂ ਨੂੰ ਅਬੋਹਰ ਵਿਖੇ ਰਾਜਸਥਾਨ ਪੁਲਿਸ ਨੇ ਕੀਤਾ ਕਾਬੂ
ਰਾਜਸਥਾਨ ਦੇ ਹਿੰਦੂਮਲਕੋਟ ਨੇੜੇ ਨਾਕਾ ਤੋੜ ਕੇ ਭੱਜੇ ਗੱਡੀ ਚਾਲਕ ਨੂੰ ਪਿੱਛੇ ਲੱਗੀ ਰਾਜਸਥਾਨ ਪੁਲਿਸ ਨੇ ਅਬੋਹਰ ਵਿਖੇ ਕਾਬੂ ਕਰ ਲਿਆ । ਜਿਸ ਗੱਡੀ ਨੂੰ ਅਬੋਹਰ ਦੇ ਨਗਰ ਥਾਣਾ ਇੱਕ ਵਿੱਚ ਲਿਆ ਕੇ ਬੰਦ ਕਰ ਦਿੱਤਾ ਗਿਆ । ਪਿਕਅਪ ਗੱਡੀ ਹੈ ਜਿਸ ਨੂੰ ਬੰਦ ਕੀਤਾ ਗਿਆ ਹੈ । ਹਾਲਾਂਕਿ ਪਿਕਅਪ ਚਾਲਕ ਨੂੰ ਰਾਜਸਥਾਨ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।