ਫਾਜ਼ਿਲਕਾ: ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਅੱਜ ਚੋਥੇ ਦਿਨ ਵੀ ਹੜਤਾਲ ਜਾਰੀ, ਬੱਸ ਸਟੈਂਡ ਤੇ ਬੱਸ ਸੇਵਾ ਰਾਹੀ ਠੱਪ
ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਚੋਥੇ ਦਿਨ ਵੀ ਹੜਤਾਲ ਜਾਰੀ ਰਹੇਗੀ। ਤਸਵੀਰਾਂ ਫਾਜ਼ਿਲਕਾ ਦੇ ਬੱਸ ਸਟੈਂਡ ਦੀਆਂ ਨੇ ਜਿੱਥੇ ਬੱਸ ਸੇਵਾ ਬਿਲਕੁਲ ਠੱਪ ਰਹੀ। ਹਾਲਾਂਕਿ ਇਸ ਦੌਰਾਨ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਯੂਨੀਅਨ ਆਗੂਆਂ ਦਾ ਕਹਿਣਾ ਕਿ ਹਾਲੇ ਤੱਕ ਪਿੱਛੋਂ ਕੋਈ ਵੀ ਫੈਸਲਾ ਨਹੀਂ ਆਇਆ ਹੈ । ਫੈਸਲਾ ਆਉਣ ਤੋਂ ਬਾਅਦ ਹੜਤਾਲ ਖੋਲੀ ਜਾਵੇਗੀ।