ਫਾਜ਼ਿਲਕਾ: ਕਨੇਡਾ ਤੇ ਨਿਊਜ਼ੀਲੈਂਡ ਭੇਜਣ ਦੇ ਨਾਮ ਤੇ ਲਾਧੂਕਾ ਵਾਸੀ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਇਲਜ਼ਾਮ ਚ ਇੱਕ ਮਹਿਲਾ ਦੇ ਖਿਲਾਫ ਮੁਕਦਮਾ ਦਰਜ
ਫਾਜ਼ਿਲਕਾ ਦੀ ਸਦਰ ਥਾਣਾ ਪੁਲਿਸ ਨੇ ਇੱਕ ਮਹਿਲਾ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ । ਜਿਸ ਵਿੱਚ ਮਹਿਲਾ ਤੇ ਨਿੱਜੀ ਇਮੀਗ੍ਰੇਸ਼ਨ ਦੇ ਨਾਮ ਤੇ ਨਿਊਜ਼ੀਲੈਂਡ ਅਤੇ ਕਨੇਡਾ ਭੇਜਣ ਦੀ ਇਵਜ ਵਿੱਚ ਮੰਡੀ ਲਾਧੂਕਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਨਾਲ 7 ਲੱਖ 73 ਹਜਾਰ 600 ਰੁਪਏ ਦੀ ਠੱਗੀ ਕਰਨ ਦੇ ਇਲਜ਼ਾਮ ਲੱਗੇ ਨੇ । ਮਾਮਲੇ ਵਿੱਚ ਮੁਕਦਮਾ ਦਰਜ ਕਰ ਲਿਆ ਗਿਆ ਤੇ ਜਾਂਚ ਜਾਰੀ ਹੈ ।