ਮਲੋਟ: ਐਨੱ.ਐਸ.ਡੀ. ਨਵੀਂ ਦਿੱਲੀ ਤੋਂ ਹੇਮੰਤ ਕੁਮਾਰ ਨੇ ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਰੰਗਕਰਮੀਆਂ ਨਾਲ ਸਾਂਝੇ ਕੀਤੇ ਰੰਗਮੰਚ ਦੇ ਗੁਰ
Malout, Muktsar | Sep 17, 2025 ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਚੱਲ ਰਹੀ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਦੀ ਇੱਕ ਮਹੀਨੇ ਦੀ ਵਰਕਸ਼ਾਪ ਵਿੱਚ ਨਵੀਂ ਦਿੱਲੀ ਤੋਂ ਉਚੇਚੇ ਰੂਪ ਵਿੱਚ ਆਏ ਹੇਮੰਤ ਕੁਮਾਰ ਨੇ ਆਪਣੀ ਇੱਕ ਹਫ਼ਤੇ ਦੀ ਕਲਾਸ ਅੱਜ ਮੁਕੰਮਲ ਕੀਤੀ । ਕੈਂਪ ਡਾਇਰੈਕਟਰ ਪ੍ਰੀਤਪਾਲ ਰੁਪਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਫ਼ਤੇ ਵਿੱਚ ਵਰਕਸ਼ਾਪ ਲਗਾ ਰਹੇ ਕਾਲਜ ਦੇ ਵਿਦਿਆਰਥੀਆਂ ਨੇ ਜਾਣਿਆ ਕਿ ਕਿਸ ਤਰ੍ਹਾਂ ਐਕਟਿੰਗ ਵਿੱਚ ਚਿਹਰੇ ਅਤੇ ਸਰੀਰਕ ਮੁਦਰਾਵਾਂ ਦੀ ਅਹਿਮੀਅ